Monday, September 26, 2011

Tera NaaN

ਬਹੁਤ ਆਖਦੀ ਹਾਂ ਹਵਾਵਾਂ ਨੂੰ
ਕਿ ਲੈਣ ਨਾ ਤੇਰਾ ਨਾਂ
"ਲੈ ਸਾਂਭ "-ਇਹ ਆਖ ਸ਼ਰਾਰਤੀ ਬਚੇ ਵਾਂਗ
ਮੁਸ੍ਕ੍ਰੋੰਦੀਆਂ ਤੁਰ ਜਾਂਦੀਆ
ਜਾਂਦੀਆ ਜਾਂਦੀਆ ਮੇਰੇ ਤਨ ਤੇ ਲਿਖ ਜਾਣ ਤੇਰਾ ਨਾਂ
ਤੇਨੁ ਛਡ ਮੇਰੇ ਕੋਲ ਤੁਰ ਜਾਣ ਦੂਰ ਦੁਰੇਡੇ
ਭੂਖੀਆਂ ਪਿਆਸੀਆਂ ਪਤਾ ਨਹੀਂ
ਕਿਥੇ ਕਿਥੇ ਭਟਕਦੀਆਂ
ਕੀ ਕੀ ਤਲਾਸ਼ਦੀਆਂ
ਅਖੀਰ ਇਹ  ਸਫਰ
ਮੁੜਨ ਜਦੋਂ ਕਟ ਕੇ
ਤਾਂ ਮੇਰੇ ਕੋਲੋਂ ਨਜਰਾਂ ਚੁਰੋੰਦੀਆਂ
ਬੇਬਸ ਹੋਈਆਂ ਤੇਰੀ - ਤੇਰੀ ਹੋਂਦ ਨਾਲ
ਹੀ ਰਤੀ ਹੋਈਆਂ
ਆਖਣ ਅਸਾਂ ਤਾਂ ਬਹੁਤ ਚਾਹਿਆ ਸੀ
ਇਸ ਤੇਰੇ ਨਾਮ ਨੂੰ ਮੁੜ ਕਿਤੇ ਨਾ ਪਾਈਏ
ਪਰ ਕੀ ਕਰੀਏ ਅਸੀਂ ਪਾਗਲ ਹਵਾਵਾਂ
ਕਾਇਨਾਤ ਸਾਰੀ'ਚ ਰਚਿਆ ਸੀ
ਇਹੀ ਇਕੋ ਨਾਂ
ਤੇਰਾ ਨਾਂ